Waheguru Shukrana | ਵਾਹਿਗੁਰੂ ਸ਼ੁਕਰਾਨਾ 😴🌙 | Sleeping Song for Kids

Опубликовано: 29 Июль 2026
на канале: Playtime Punjabi
294,077
1k

Drift off to dreamland with this beautiful and soothing Punjabi Lori. ✨ This sweet bedtime song is filled with love and blessings, gently reminding our little ones that Waheguru is always with them, protecting and loving them. It's the perfect lullaby to create a peaceful and calming atmosphere for a good night's sleep.

"ਸੌਂ ਜਾ, ਸੌਂ ਜਾ ਮੇਰੇ ਲਾਲ,
ਜਿਹਦੇ ਵਾਹਿਗੁਰੂ ਨਾਲ,
ਉਹਨੂੰ ਹੋਰ ਕਾਹਦੀ ਭਾਲ।"

We hope this gentle melody brings sweet dreams to your child. If you enjoyed it, please give this video a LIKE 👍, SHARE it with other parents, and SUBSCRIBE to Playtime Punjabi for more lovely songs and rhymes.

Lyrics:

(Original Gurmukhi)

ਸੌਂ ਜਾ, ਸੌਂ ਜਾ ਮੇਰੇ ਲਾਲ,
ਜਿਹਦੇ ਵਾਹਿਗੁਰੂ ਨਾਲ,
ਉਹਨੂੰ ਹੋਰ ਕਾਹਦੀ ਭਾਲ।
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਵਾਹਿਗੁਰੂ।
ਸਤਿਨਾਮ, ਸਤਿਨਾਮ, ਸਤਿਨਾਮ ਜੀ, ਸਤਿਨਾਮ।

ਸਭ ਦਾ ਮਾਲਕ ਏਕ,
ਜਿਹਨੂੰ ਓਸ ਦੀ ਹੈ ਟੇਕ,
ਉਹਦੀ ਸੋਚ ਬਣੇ ਨੇਕ।

ਇਥੇ ਵੀ, ਉਥੇ ਵੀ,
ਅੰਬਰੀਂ ਵੀ, ਪਾਤਾਲੀਂ ਵੀ।
ਹਰ ਉਹ ਵਕਤ ਸੰਗ ਹੈ,
ਔਖੇ ਵੀ, ਸੁਖਾਲੀਂ ਵੀ।

ਉਹ ਤੇਰਾ ਵੀ,
ਉਹ ਮੇਰਾ ਵੀ,
ਅਮੀਰਾਂ ਦਾ, ਵਜੀਰਾਂ ਦਾ,
ਉਹ ਠੱਗਾਂ ਦਾ, ਫਕੀਰਾਂ ਦਾ।
ਉਹ ਸਰਬਤ ਦਾ।

ਜੋ ਲੰਘਿਆ ਸੀ, ਰਜ਼ਾ ਤੇਰੀ,
ਜੋ ਚੱਲਦਾ ਹੈ, ਰਜ਼ਾ ਤੇਰੀ,
ਜੋ ਆਉਣਾ, ਹੋਊ ਰਜ਼ਾ ਤੇਰੀ।
ਕਿਉਂ ਖਪ ਖਪ ਮੈਂ ਮਰਾਂ ਮਾਲਕ,
ਕਰੀਂ ਜਿੱਦਾਂ ਤੈਨੂੰ ਭਾਵੇ,
ਮੈਂ ਤਾਂ ਅਣਜਾਣ ਹਾਂ ਬਾਲਕ।

ਸ਼ੁਕਰ ਤੇਰਾ ਦਿਲੋਂ ਕਰਦੀ,
ਮੈਂ ਗੁਨਾਹਗਾਹ ਹਾਂ ਡਰਦੀ,
ਮੈਂ ਆਪਣੀ ਸੋਚ, ਮਨ, ਮਸਤਕ,
ਤੇਰੇ ਚਰਨਾਂ ’ਚ ਹਾਂ ਧਰਦੀ।

ਤੂੰ ਮਿਹਰਬਾਨ ਹੈਂ ਮਾਲਕ,
ਤੂੰ ਜਾਣੀ ਜਾਣ ਹੈਂ ਮਾਲਕ,
ਜੋ ਚੱਲਦੇ ਸਾਹ ਨੇ ਇਹ ਮੇਰੇ,
ਸ਼ਬਦ ਇਹ ਜੀਭ ਤੇ ਜਿਹੜੇ,
ਤੇਰਾ ਸਭ ਮਾਣ ਹੈ ਮਾਲਕ।

ਸ਼ੁਕਰ ਕੋਈ ਹੋ ਨਹੀਂ ਸਕਦਾ,
ਨਿਆਮਤਾਂ ਸਾਰੀਆਂ ਦਾ,
ਬਖਸ਼ਿਸ਼ਾਂ ਭਾਰੀਆਂ ਦਾ,
ਅਸੀਸਾਂ ਪਿਆਰੀਆਂ ਦਾ।

(Latin Alphabet)

Sounja, sounja mere laal,
Jihde Waheguru naal,
Ohnu hor kahdi bhaal.
Waheguru, Waheguru, Waheguru Ji Waheguru.
Satnam, Satnam, Satnam Ji, Satnam.

Sab da malak ek,
Jihnu os di hai tek,
Ohdi soch bane nek.

Ethe vi, othe vi,
Ambreen vi, pataalin vi.
Har oh vakat sang hai,
Aukhe vi, sukhalin vi.

Oh tera vi,
Oh mera vi,
Amiran da, vazeeran da,
Oh thaggan da, fakiran da.
Oh sarbat da.

Jo langheya si, raza teri,
Jo chalda hai, raza teri,
Jo aauna, hou raza teri.
Kyun khap khap main maran malak,
Karin jiddan tainu bhave,
Main ta anjaan haan baalak.

Shukar tera dilon kardi,
Main gunahgaar haan dardi,
Main apni soch, mann, mastak,
Tere charna ‘ch haan dhardi.

Tu meharbaan hain malak,
Tu jaani jaan hain malak,
Jo chalde saah ne eh mere,
Shabad eh jeebh te jehde,
Tera sab maan hai malak.

Shukar koi ho nahi sakda,
Niyamatan saariyan da,
Bakhshishan bhaariyan da,
Asisan pyarian da.

Welcome to Playtime Punjabi, where we create songs to fill your days with joy and your nights with peace.